अब बुध राम ने खोला कैप्टन के खिलाफ मोर्चा

18-Nov-11 12:33:52
0
523
SUPPORT US BY SHARING

ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਬੈਠੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿਰੁੱਧ ਸਰਕਾਰ ਦੁਆਰਾ ਅਖ਼ਤਿਆਰ ਕੀਤੀ ਬਦਲੇ-ਲਊ ਨੀਤੀ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ। ‘ਆਪ’ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਅਧਿਆਪਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਰਕਾਰ ਦਾ ਕਰਮਚਾਰੀ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਉਹ ਕਰਮਚਾਰੀਆਂ ਅਤੇ ਬਾਕੀ ਵਰਗਾਂ ਉੱਤੇ ਧੱਕਾ ਕਰੇ ਅਤੇ ਉਹ ਇਸ ਦੇ ਵਿਰੁੱਧ ਆਵਾਜ਼ ਵੀ ਨਾ ਚੁੱਕਣ।


ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਨੇ ਨਾਦਰਸ਼ਾਹੀ ਫ਼ਰਮਾਨ ਸੁਣਾ ਕੇ ਪਹਿਲਾਂ ਤਾਂ 45,000 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਪ੍ਰਾਪਤ ਕਰ ਰਹੇ ਅਧਿਆਪਕਾਂ ਨੂੰ ਜਬਰਨ 10,800 ਪ੍ਰਤੀ ਮਹੀਨਾ ਲੈਣ ਲਈ ਮਜਬੂਰ ਕੀਤਾ ਅਤੇ ਜਦੋਂ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਹੈ ਤਾਂ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਦੇ ਨੇੜਲੇ ਸਥਾਨਾਂ ਤੋਂ ਬਦਲ ਕੇ ਦੂਰ-ਦੁਰਾਡੇ ਖ਼ਾਸ ਕਰ ਕੇ ਬਾਰਡਰ ਖੇਤਰਾਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ੀ ਅਧਿਆਪਕਾਂ ਵਿਚੋਂ ਬਠਿੰਡਾ ਦੇ 26, ਮੋਗਾ ਦੇ 5, ਮਾਨਸਾ ਦੇ 14, ਹੁਸ਼ਿਆਰਪੁਰ ਦੇ 16, ਪਟਿਆਲਾ ਦੇ 6, ਅੰਮ੍ਰਿਤਸਰ ਦੇ 5 ਆਦਿ ਅਧਿਆਪਕਾਂ ਦੇ ਜਬਰੀ ਤਬਾਦਲੇ ਕੀਤੇ ਗਏ ਹਨ।
‘ਆਪ’ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਇਸ ਕਦਮ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਅਤੇ ਲੋਕ ਹਿਤ ਵਿਚ ਕਾਰਜ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਅਜਿਹੇ ਲੋਕ ਵਿਰੋਧੀ ਕਾਰਜਾਂ ਤੋਂ ਬਾਜ਼ ਨਾ ਆਈ ਤਾਂ ਪਾਰਟੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਵੇਗੀ।
आपने हकों के लिए संघर्ष कर रहे पिछले कई दिनों से धरने पर बैठे सरकारी स्कूलों के अध्यापकों विरुद्ध सरकार द्वारा अख्तियार की बदला-लूंगा नीति की निंदा करते आम आदमी पार्टी ने इस को अमानवीय करार दिया है। ‘आप’ द्वारा जारी प्रैस नोट में कोर समिति के चेयरमैन प्रिंसिपल बुद्ध राम ने कहा कि सरकार जानबुझ कर अध्यापकों को परेशान कर रही है। उन्होंने कहा कि ऐसा करने से सरकार का कर्मचारी विरोधी चेहरा सामने आया है। उन्होंने कहा कि सरकार चाहती है कि वह कर्मचारियों और बाकी वर्गों पर धक्का करे और वह इस के विरुद्ध आवाज भी न उठाए।
प्रिंसिपल बुद्ध राम ने कहा कि सरकार ने नादरशाही फरमान सुना कर पहले तो 45,000 रुपए प्रति महीने का वेतन प्राप्त कर रहे अध्यापकों को जबरन 10,800 प्रति महीना लेने के लिए मजबूर किया और जब उन्हों ने इस के खिलाफ आवाज उठाई है तो उनका मानसिक शोषण किया जा रहा है। उन्होंने कहा कि इन अध्यापकों को उनके जद्दी गांवों के पास के स्थानों से बदल कर दूर -दूराज खास कर बार्डर क्षेत्रों में भेजा जा रहा है। उन्होंने बताया कि संघर्षी अध्यापकों में से बठिंडा के 26, मोगा के 5, मानसा के 14, होशियारपुर के 16, पटियाला के 6, अमृतसर के 5 आदि अध्यापकों के जबरन तबादले किये गए हैं।
‘आप’ नेता ने कहा कि आम आदमी पार्टी सरकार के इस कदम की कड़े शब्दों में निंदा करती है और सरकार को चेतावनी देती है कि वह राज्य के लोगों की भावनाओं की कद्र करे और लोग हित में कार्य करे। उन्होंने कहा कि यदि सरकार अपने ऐसे लोक विरोधी कामों से बाज़ न आई तो पार्टी सरकार विरुद्ध संघर्ष का बिगुल बजाऐगी।


SUPPORT US BY SHARING