ਕੈਪਟਨ ਨੇ ਲੋਕਾਂ ਦੀ ਕਰਾਈ ਬੱਸ, ਜੇਬਾਂ `ਤੇ ਇੱਕ ਹੋਰ ਡਾਕਾ

18-Nov-06 10:17:48
0
259
SUPPORT US BY SHARING

ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਧਾਏ ਜਾਣ ਦਾ ਆਮ ਆਦਮੀ ਪਾਰਟੀ (ਆਪ) ਨੇ ਤਿੱਖਾ ਵਿਰੋਧ ਕੀਤਾ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 7 ਪੈਸੇ ਪ੍ਰਤੀ ਕਿੱਲੋਮੀਟਰ ਬੱਸ ਕਿਰਾਇਆ ਵਧਾ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਮ ਅਤੇ ਗ਼ਰੀਬ ਲੋਕਾਂ ‘ਤੇ ਰੋਜ਼ਾਨਾ ਲੱਖਾਂ ਰੁਪਏ ਦਾ ਵਾਧੂ ਵਿੱਤੀ ਬੋਝ ਥੋਪ ਦਿੱਤਾ ਹੈ, ਜਦਕਿ ਸੱਤਵੇਂ ਅਸਮਾਨ ਚੜ੍ਹੀ, ਮਹਿੰਗਾਈ ਕਾਰਨ ਗ਼ਰੀਬ ਅਤੇ ਆਮ ਆਦਮੀ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਿਹਾ ਹੈ।


ਅਮਨ ਅਰੋੜਾ ਨੇ ਕਿਹਾ ਕਿ ਪੀ.ਆਰ.ਟੀ.ਸੀ ਵੱਲੋਂ ਵਧਾਇਆ ਗਿਆ ਬੱਸ ਕਿਰਾਇਆ ਬਾਕੀ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੱਲੋਂ ਵੀ ਬਰਾਬਰ ਲਾਗੂ ਕੀਤਾ ਜਾਵੇਗਾ। ਜੇਕਰ ਪੀ.ਆਰ.ਟੀ.ਸੀ ਦੀਆਂ ਸਿਰਫ਼ 1075 ਬੱਸਾਂ ਨਾਲ ਪੰਜਾਬ ਦੇ ਲੋਕਾਂ ‘ਤੇ ਪ੍ਰਤੀ ਦਿਨ ਪੌਣੇ 8 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ ਤਾਂ ਹਜ਼ਾਰਾਂ ਹੋਰ ਨਿੱਜੀ ਅਤੇ ਸਰਕਾਰੀ ਬੱਸਾਂ ਰਾਹੀਂ ਇਹ ਰਾਸ਼ੀ ਕਈ ਗੁਣਾ ਵਧੇਗੀ, ਜੋ ਆਮ ਅਤੇ ਗ਼ਰੀਬ ਯਾਤਰੀਆਂ ਦੀ ਜੇਬ ‘ਚੋਂ ਨਿਕਲੇਗੀ।
ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਲੋਕ ਹਿਤਾਂ ਦਾ ਧਿਆਨ ਰੱਖਦੀ ਹੁੰਦੀ ਤਾਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਮੁਤਾਬਿਕ ਬੱਸ ਕਿਰਾਇਆ ‘ਚ ਹੋਰ ਵਾਧਾ ਕਰਨ ਦੀ ਥਾਂ ਡੀਜ਼ਲ-ਪੈਟਰੋਲ ‘ਤੇ ਆਪਣੇ ਹਿੱਸੇ ਦੇ ਵੈਟ ‘ਚ ਕਟੌਤੀ ਕਰਨ ਨੂੰ ਪਹਿਲ ਦਿੰਦੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ 36 ਪ੍ਰਤੀਸ਼ਤ ਵੈਟ ਵਸੂਲਣ ਲਈ ਦੇਸ਼ ਦੀ ਦੂਸਰੀ ਸਭ ਤੋਂ ਮਹਿੰਗੇ ਭਾਅ ਡੀਜ਼ਲ-ਪੈਟਰੋਲ ਵੇਚਣ ਵਾਲੀ ਸਰਕਾਰ ਹੈ। ਜਿਸ ਨੂੰ ਲੋਕਾਂ ਦੇ ਹਿਤਾਂ ਲਈ ਵੈਟ ਦੀਆਂ ਦਰਾਂ ਘੱਟ ਕਰਨੀਆਂ ਚਾਹੀਦੀਆਂ ਹਨ।

 

पंजाब सरकार की तरफ से बस किरऐ बढ़ाए जाने का आम आदमी पार्टी (आप) ने तीखा विरोध किया है।
‘आप’ मुख्य दफ्तर द्वारा जारी बयान में पार्टी के सीनियर नेता और विधायक अमन अरोड़ा ने कहा कि 7 पैसे प्रति किलोमीटर बस किराया बढ़ा कर कैप्टन अमरिन्दर सिंह सरकार ने आम और गरीब लोगों पर रोजमर्रा के लाखों रुपए का फालतू वित्तीय बोझ थोप दिया है, जबकि सातवें आसमान पर चढ़ी, महंगाई के कारण गरीब और आम आदमी पहले ही डर -डर जीवन व्यतीत रहा है।
अमन अरोड़ा ने कहा कि पी.आर.टी.सी की तरफ से बढ़ाया गया बस किराया बाकी सभी सरकारी और प्राईवेट बसों की तरफ से भी बराबर लागू किया जायेगा। यदि पी.आर.टी.सी की सिर्फ 1075 बसों के साथ पंजाब के लोगों पर प्रति दिन पौने 8 लाख रुपए का फालतू बोझ पड़ेगा तो हजारों ओर निजी और सरकारी बसों द्वारा यह राशि कई गुणा बढ़ेगी, जो आम और गरीब यात्रियों की जेब में से निकलेगी।
अमन अरोड़ा ने कैप्टन अमरिन्दर सिंह सरकार की आलोचना करते हुए कहा कि यदि सरकार लोग हितों का ध्यान रखती होती तो डीजल -पेट्रोल की कीमतों मुताबिक बस किराया में ओर विस्तार करने की बजाए डीजल -पेट्रोल पर अपने हिस्से के वैट में कटौती करने को पहल देती।
अमन अरोड़ा ने कहा कि पंजाब सरकार 36 प्रतिशत वैट वसूलने के लिए देश की दूसरी सब से महंगे भाव डीजल -पेट्रोल बेचने वाली सरकार है। जिस को लोगों के हितों के लिए वैट की दरें कम करनी चाहीऐ हैं।


SUPPORT US BY SHARING

LEAVE A REPLY

Please enter your comment!
Please enter your name here