ਕੈਬਿਨਟ ਮੰਤਰੀ ਨੇ ਹੀ ਖੋਲੀ ਆਪਣੀ ਸਰਕਾਰ ਦੀ ਪੋਲ!

0
579
SUPPORT US BY SHARING

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ‘ਚ ਫੈਲੇ ਡੇਂਗੂ ਦੇ ਪ੍ਰਕੋਪ ਮਾਮਲੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਿਹਤ ਮੰਤਰੀ ਦੇ ਉਸ ਬਿਆਨ ਨੂੰ ਗੈਰ ਜਿੰਮੇਵਾਰਨਾ ਕਿਹਾ ਹੈ, ਜਿਸ ‘ਚ ਬ੍ਰਹਮ ਮਹਿੰਦਰਾ ਨੇ ਡੇਂਗੂ ਦੀ ਬਿਮਾਰੀ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਮਹਿਕਮੇ ਸਿਰ ਭੰਨਿਆ ਹੈ।


‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਸਪੋਕਸਮੈਨ ਮੀਤ ਹੇਅਰ (ਦੋਵੇਂ ਵਿਧਾਇਕ) ਨੇ ਕਿਹਾ ਕਿ ਲੋਕ ਅਤੇ ਲੋਕਾਂ ਦੀਆਂ ਸਮੱਸਿਆਵਾਂ ਕਾਂਗਰਸ ਸਰਕਾਰ ਦੇ ਏਜੰਡੇ ‘ਤੇ ਨਹੀਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਬਾਕੀ ਮੰਤਰੀ ਵੀ ‘ਸੱਤਾ ਸੁੱਖ’ ਭੋਗਣ ‘ਚ ਮਸਰੂਫ਼ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੂਸਰਿਆਂ ਸਿਰ ਸੁੱਟਣ ‘ਚ ਮਾਹਿਰ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਦੇ ਇਕਬਾਲੀਆ ਬਿਆਨ ਨੇ ਜਿੱਥੇ ਸਿਹਤ ਵਿਭਾਗ ਦੀਆਂ ਨਾਕਾਮੀਆਂ ਨੂੰ ਨੰਗਾ ਕੀਤਾ ਹੈ, ਉੱਥੇ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਦੀ ਵੀ ਪੋਲ ਖੋਲੀ ਹੈ। ਬੇਸ਼ੱਕ ਸਿਹਤ ਮੰਤਰੀ ਨੇ ਆਪਣੇ ਮਹਿਕਮੇ ਦੀ ਅਸਫਲਤਾ ਛੁਪਾਉਣ ਦੀ ਕੋਸ਼ਿਸ਼ ‘ਚ ਨਵਜੋਤ ਸਿੰਘ ਸਿੱਧੂ ‘ਤੇ ਸਿਆਸੀ ਤੀਰ ਮਾਰਿਆ ਹੈ, ਪਰੰਤੂ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਸਿਹਤ ਅਤੇ ਸਫ਼ਾਈ ਸਹੂਲਤਾਂ ਦੇਣ ਸਮੇਤ ਹਰ ਫ਼ਰੰਟ ‘ਤੇ ਫ਼ੇਲ• ਹੋਈ ਹੈ।


‘ਆਪ’ ਆਗੂਆਂ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਕਿ ਜੇਕਰ ਉਹ ਸੂਬੇ ਦੇ ਲੋਕਾਂ ਨੂੰ ਸੱਚਮੁੱਚ ਸਿਹਤ ਸਹੂਲਤਾਂ ਦੇਣ ਦਾ ਇਰਾਦਾ ਰੱਖਦੇ ਹਨ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਿਹਤ ਸਹੂਲਤਾਂ ਆਪਣੇ ਅੱਖੀਂ ਵੇਖ ਕੇ ਆਉਣ।

 

आम आदमी पार्टी (आप) ने पंजाब में फैले डेंगू के प्रकोप की समस्या के लिए कैप्टन अमरिन्दर सिंह सरकार को जिम्मेदार ठहराते हुए सेहत मंत्री के उस बयान को गैर जिम्मेवारना कहा है, जिस में ब्रह्म महेन्दरा ने डेंगू की बीमारी का ठीकरा नवजोत सिंह सिद्धू के स्थानीय सरकारी विभागों के सिर फोड़ा है।
‘आप’ मुख्य दफ्तर द्वारा जारी बयान में पार्टी की चीफ स्पोकसपर्सन प्रो. बलजिन्दर कौर व स्पोकसमैन मीत हेयर (दोनों विधायक) ने कहा कि लोग और लोगों की समस्याएं कांग्रेस सरकार के एजंडे पर नहीं हैं। मुख्य मंत्री कैप्टन अमरिन्दर सिंह की तरह बाकी मंत्री भी ‘सत्ता सुख ’ भोगने में मशरूफ हैं और अपनी, जिम्मेवारियां दूसरों के सिर फेंकने में माहिर हैं।
प्रो. बलजिन्दर कौर और मीत हेयर ने कहा कि ब्रह्म महेन्दरा के इकबालिया बयान ने जहां सेहत विभाग की नाकामियों को नंगा किया है, वहीं नवजोत सिंह सिद्धू के विभाग की भी पोल खोली है। बेशक सेहत मंत्री ने अपने विभाग की असफलता छिपाने की कोशिश में नवजोत सिंह सिद्धू पर राजनैतिक तीर मारा है, परंतु यह साबित कर दिया है कि कैप्टन सरकार सेहत और सफाई सहूलतें देने समेत हर फ्रंट पर फेल हुई है।
‘आप’ नेताओं ने सेहत मंत्री ब्रह्म महेन्दरा को कहा कि यदि वह सूबे के लोगों को सचमुच सेहत सहूलतें देने का इरादा रखते हैं तो राजनीति से पर उठ कर वह दिल्ली की अरविन्द केजरीवाल की तरफ से दी जा रही सरकारी सेहत सहूलतें अपने आंखों से देख कर आएं।


SUPPORT US BY SHARING

LEAVE A REPLY

Please enter your comment!
Please enter your name here