ਖਹਿਰਾ ਦਾ ਹਰਸਿਮਰਤ ਤੇ ਮਨਪ੍ਰੀਤ ਬਾਦਲ ਨੂੰ ਚੈਲੰਜ

19-Apr-01 06:22:25
0
284
SUPPORT US BY SHARING

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪਾਰਟੀ ਤੋਂ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ  ਵਲੋਂ ਅਜ ਲੰਬੀ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ । ਇਸ ਮੌਕੇ  ਉਨ੍ਹਾਂ ਵਲੋਂ ਸ ਪ੍ਰਕਾਸ਼ ਸਿੰਘ ਬਾਦਲ ਦੇ ਗੜ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਅਕਾਲੀ ਦਲ ਭਾਜਪਾ ਦਾ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ । ਇਸ ਉਪਰੰਤ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ , ਕੈਪਟਨ ਅਮਰਿੰਦਰ ਸਿੰਘ ਵਲੋਂ ਘਰ ਘਰ ਨੌਕਰੀ, ਕਰਜ਼ਾ ਮੁਆਫੀ ਦੇਣ ਤੇ ਨਾਮ ਤੇ ਲੋਕਾਂ ਨਾਲ ਧੋਖਾ ਕੀਤਾ ਹੈ ।

ਹੁਣ ਤੱਕ ਸਿਰਫ ਦੋ ਪਰਿਵਾਰਾਂ ਦਾ ਰਾਜ ਬਰਕਰਾਰ ਰਿਹਾ ਹੈ ਅਕਾਲੀ ਦਲ ਅਤੇ ਕਾਂਗਰਸ।  ਇਸ ਤੋਂ ਅੱਗੇ ਬੋਲਦਿਆਂ ਕਿਹਾ ਕਿ ਅਜ ਤੱਕ ਕਿਸੇ  ਵੀ ਨੇਤਾ ਨੇ ਪਾਰਲੀਮੈਂਟ ਵਿੱਚ  ਕਿਸੇ ਨੇ ਵੀ ਕਿਸਾਨਾਂ ਦਾ ਮੁੱਦਾ ਨਹੀਂ ਚੁਕਿਆ , ਸਿਰਫ ਟੁੱਟੇ ਭੱਜੇ ਮੁੱਦੇ ਚੁੱਕੇ ਜਾ ਰਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਨਾਲ ਕੋਈ ਆਧਾਰ ਨਹੀਂ ਹੈ। ਇਸ ਉਪਰੰਤ  ਉਨ੍ਹਾਂ ਹਰਸਿਮਰਤ ਕੌਰ ਬਾਦਲ ਤੇ ਵਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨਰਿੰਦਰ ਮੋਦੀ ਦੇ  ਨਾਲ ਰਹਿੰਦੀ ਹੈ  ਪਰ ਕਦੇ ਵੀ ਉਸ ਨੇ ਕਿਸਾਨਾਂ ਦਾ ਮੁੱਦਾ ਨਹੀਂ ਚੁਕਿਆ । ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਤੇ ਬੋਲਦਿਆਂ ਕਿਹਾ ਕਿ ਉਸ ਨੂੰ ਤਾਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡਦਾ ਧੂੰਆ ਦਿੱਲੀ ਤੱਕ ਪਹੁੰਚਦਾ ਦਿਸਦਾ ਹੈ ਪਰ ਪੰਜਾਬ ਦੇ ਕਿਸਾਨਾਂ ਦਾ ਦਰਦ ਉਨਾਂ ਨੂੰ ਨਹੀਂ ਦਿਸਦਾ। ਇਸ ਉਪਰੰਤ ਉਨ੍ਹਾਂ ਬਾਦਲਾਂ ਦੀ ਜਾਇਦਾਦ ਬਾਰੇ ਦਸਿਆ ਅਤੇ   ਕੈਪਟਨ ਅਮਰਿੰਦਰ ਸਿੰਘ ਕੋਲ ਬ੍ਰਿਟਿਸ਼ ਸਰਕਾਰ ਕੋਲ ਸ਼ਿਕਾਇਤ ਕੀਤੀ ਹੈ ਕਿ ਤੁਹਾਡੇ ਸਾਬਕਾ ਮੁੱਖ ਮੰਤਰੀ ਦੇ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਕਾਲੇ ਧਨ ਦੇ ਖਾਤੇ ਹਨ ।


SUPPORT US BY SHARING