ਬਠਿੰਡਾ ‘ਚ ਜਾ ਕੇ ਖਹਿਰਾ ਨੇ ਲਲਕਾਰੇ ਬਾਦਲ

0
250
SUPPORT US BY SHARING

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਡੈਮੋਕਰੇਟਿਕ ਗਠਜੋੜ ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਰੋਡ ਸ਼ੋਅ ਨਾਲ ਆਪਣੀ ਚੋਣ ਮੁਹਿੰਮ ਦਾ ਢੋਲ ਵਜਾ ਦਿੱਤਾ। ਅੱਜ ਖੈਰਾ ਦੀ ਅਗਵਾਈ ਵਿਚ 100 ਕਿਲੋਮੀਟਰ ਲੰਬਾ ਕਾਫਲਾ ਮੌਰ ਤੋਂਤਲਵੰਡੀ ਸਾਬੋ ਪਹੁੰਚਿਆ  ਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ.ਖਹਿਰਾ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਉਨ•ਾਂ ਨੂੰ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਮਨਜ਼ੂਰ ਹੈ। ਉਨ•ਾਂ ਕਿਹਾ ਕਿ ਉਹ ਲੋਕਾਂ ਦਾ ਪਰਿਵਾਰਵਾਦ ਦੀ ਸਿਆਸਤ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਨ•ਾਂ ਬਾਦਲ ਤੇ ਭਾਈ ਭਤੀਜਾਵਾਦ ਦੀ ਸਿਆਸਤ ਦੇ ਨਾਲ, ਵੱਡੇਪੱਧਰ ਤੇ ਭ੍ਰਿਸ਼ਟਾਚਾਰ ਕਰਨ ਦਾ ਵੀ ਦੋਸ਼ ਲਾਇਆ। ਉਨ•ਾਂ ਕਿਹਾ ਕਿ ਬਾਦਲ ਤੇ ਕੈਪਟਨ ਦੋਵੇਂ ਆਪਸ ਵਿਚ ਮਿਲ ਕੇ ਵਾਰੀ ਵਾਰੀ ਲੋਕਾਂ ਨੂੰ ਲੁੱਟਣ ਦੀ ਖੇਡ, ਖੇਡ ਰਹੇ ਹਨ। 

ਉਨ•ਾਂ ਕਿਹਾ ਕਿ ਮਾਲਵਾ ਬਾਦਲਾਂ ਹੱਥੋਂ ਪੀੜਤ ਸਭ ਤੋਂ ਵੱਡਾ ਇਲਾਕਾ ਹੈ। ਬਾਦਲਾਂ ਨੇ ਪੰਜ ਸਾਲ ਤੱਕ ਲੋਕਾਂ ਤੇ ਰਾਜ ਕੀਤਾ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ ਰਹੇ। ਉਨ•ਾਂ ਕਿਹਾ ਕਿ ਨਸ਼ੇ, ਗਰੀਬੀ ਤੇ ਬੇਰੁਜ਼ਗਾਰੀ ਭਖਦੇ ਮਸਲੇ ਹਨ। ਰਾਜ ਵਿਚ ਸਿਰਫ ਉਨ•ਾਂਨੂੰ ਹੀ ਫਾਇਦਾ ਹੋਇਆ ਹੈ ਜਿਨ•ਾਂ ਦੀ ਬਾਦਲਾਂ ਨਾਲ ਨੇੜਤਾ ਹੈ। ਕਿਸਾਨਾਂ ਖਾਸ ਕਰਕੇ ਮਾਨਸਾ ਤੇ ਬਠਿੰਡਾ ਜ਼ਿਲਿ•ਆਂ ਦੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ। ਕਿਸਾਨਾਂ ਦੀ ਤਬਾਹੀ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ।

ਉਨ•ਾਂ ਬਠਿੰਡਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਜ਼ੁਲਮਾਂ ਦਾ ਅੰਤ ਕਰਨ ਲਈ ਉਨ•ਾਂ ਨੂੰ ਜਿਤਾਉਣ। ਬਾਦਲ ਲੋਕਰਾਜ ਲਈ ਖਤਰਾ ਹਨ ਕਿਉਂਕਿ ਉਹ ਰਾਜ ਵਿਚ ਮਾਫੀਆ ਸਭਿਆਚਾਰ ਲੈ ਕੇ ਆਏ ਹਨ। ਕੈਪਟਨ ਸਰਕਾਰ ਬਾਦਲਾਂ ਦੇ ਰਾਜ ਦਾ ਹੀ ਵਾਧਰਾ ਹੈ।ਜ਼ਮੀਨੀ ਪੱਧਰ ਤੇ ਕੁੱਝ ਵੀ ਨੀ ਬਦਲਿਆ। ਬਾਦਲ ਤੇ ਕੈਪਟਨ ਨੂੰ ਸਬਕ ਸਿਖਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਭੋਜਨ ਮੰਤਰੀ ਹੁੰਦੇ ਹੋਏ ਵੀ ਮਾਲਵੇ ਵਿਚ ਕੋਈ ਵੱਡਾ ਕਾਰਖਾਨਾ ਲਿਆਉਣ ਵਿਚ ਫੇਲ ਸਾਬਤ ਹੋਈ। ਉਹ ਸੂਬੇ ਵਿਚ ਬੇਰੁਜ਼ਗਾਰੀ ਤੇ ਕਿਸਾਨਾਂਦੇ ਮਸਲਿਆਂ ਦਾ ਕੇਂਦਰ ਤੋਂ ਹੱਲ ਕਰਵਾਉਣ ਵਿਚ ਵੀ ਫੇਲ ਰਹੀ। ਉਸ ਨੇ ਸਿਰਫ ਆਪਣੇ ਪਰਿਵਾਰ ਦੀ ਜਾਇਦਾਦ ਵਧਾਉਣ ਲਈ ਕੰਮ ਕੀਤਾ। ਪਿਛਲੇ ਪੰਜ ਸਾਲਾਂ ਵਿਚ ਉਸ ਦੀ ਜਾਇਦਾਦ ਵਿਚ ਸਰਾਲ ਵਾਂਗ ਵਾਧਾ ਹੋਇਆ। ਹਰਸਿਮਰਤ ਕੌਰ ਉਸ ਮਜੀਠੀਆ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸਨੇ ਜਲਿ•ਆਂਵਾਲੇ ਬਾਗ ਦੇ ਕਾਤਲ ਉਡਵਾਈਰ ਨੂੰ ਖਾਣੇ ਦੀ ਦਾਅਵਤ ਦਿੱਤੀ ਸੀ ।

ਉਨ•ਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਸਿਆਸਤ ਦੇ ਖਲਾਅ ਨੂੰ ਭਰੇਗੀ ਤੇ ਲੋਕਾਂ ਨੂੰ ਵਧੀਆ ਬਦਲ ਦੇਵੇਗੀ। ਲੋਕਾਂ ਦੇ ਅੱਜ ਹੁੰਗਾਰੇ ਨੇ ਪੰਜਾਬ ਏਕਤਾ ਪਾਰਟੀ ਦੇ ਕਾਰਕੁਨਾਂ ਦੇ ਹੌਸਲੇ ਬੁਲੰਦ ਕੀਤੇ ਹਨ


SUPPORT US BY SHARING

LEAVE A REPLY

Please enter your comment!
Please enter your name here