ਵਿਰੋਧੀ ਧਿਰ ਨੇਤਾ ਨੇ ਦਲਿਤਾਂ ਦੇ ਹੱਕ `ਚ ਮਾਰਿਆ ਹਾਅ ਦਾ ਨਾਅਰਾ

18-Nov-09 11:52:28
0
669
SUPPORT US BY SHARING

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਦਲਿਤਾਂ ਅਤੇ ਗ਼ਰੀਬਾਂ ਦੇ ਅਧਿਕਾਰਾਂ ਨੂੰ ਕੁਚਲ ਰਹੇ ਹਨ। ਜਿਸ ਕਾਰਨ ਉਨ੍ਹਾਂ ਦਾ ਜੀਵਨ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਦਲਿਤ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਤੋਂ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਬੱਚਿਆਂ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਸੁਪਨੇ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਲ 2015-17 ਅਤੇ 2016-17 ਦੀ ਸਕਾਲਰਸ਼ਿਪ ਰਾਸ਼ੀ ਵੀ ਜਾਰੀ ਨਹੀਂ ਕੀਤੀ ਹੈ। 
ਹਰਪਾਲ ਸਿੰਘ ਚੀਮਾ ਨੇ ਕਿਹਾ ਸੂਬੇ ਵਿਚ ਹਰ ਵਰਗ ਸਰਕਾਰ ਤੋਂ ਦੁਖੀ ਹੈ ਅਤੇ ਹਰ ਰੋਜ਼ ਧਰਨੇ ਅਤੇ ਮੁਜ਼ਾਹਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਸੀ ਪਰੰਤੂ ਹੁਣ ਆਪਣੇ ਵਾਅਦੇ ਪੂਰੇ ਕਰਨ ਤੋਂ ਅਸਮਰਥ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਅਤੇ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਦਾ ਬੁਰਾ ਹਾਲ ਹੈ ਅਤੇ ਗ਼ਰੀਬ ਲੋਕ ਰਾਸ਼ਨ, ਪੈਨਸ਼ਨ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਗਏ ਹਨ। 
ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਬਾਦਲ ਉੱਤੇ ਵਰ੍ਹਦਿਆਂ ਚੀਮਾ ਨੇ ਕਿਹਾ ਕਿ ਸੂਬੇ ਵਿਚ ਦਲਿਤਾਂ ਦੀ ਦੁਰਗਤੀ ਲਈ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਸਮੇਂ ਸਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਨਾ ਭੇਜਣ ਅਤੇ ਸੂਬਾ ਸਰਕਾਰ ਦੁਆਰਾ ਉਸ ਨੂੰ ਹੋਰ ਕੰਮਾਂ ਲਈ ਵਰਤਣਾ ਹੀ ਦਲਿਤ ਵਿਦਿਆਰਥੀਆਂ ਨੂੰ ਵਜ਼ੀਫ਼ੇ ਨਾ ਮਿਲਣ ਦਾ ਕਾਰਨ ਹੈ।
ਸੂਬਾ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ਼ਰੀਬ ਅਤੇ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਦਲਿਤ ਅਤੇ ਗ਼ਰੀਬ ਲੋਕਾਂ ਦੀ ਆਵਾਜ਼ ਹਮੇਸ਼ਾ ਉਠਾਉਂਦੀ ਰਹੇਗੀ। 

पंजाब विधान सभा में विरोधी पक्ष के नेता हरपाल सिंह चीमा ने आज पंजाब सरकार पर बरसते कहा कि कैप्टन अमरिन्दर सिंह सूबे के दलितों और गरीबों के अधिकारों को कुचल रहे हैं। जिस कारण उन का जीवन बद से बदतर होता जा रहा है। चीमा ने कहा कि पिछली अकाली सरकार की तरह कैप्टन सरकार भी दलित बच्चों को पोस्ट मैट्रिक स्कालरशिप देने से पीछे हट रही है। उन्होंने कहा कि इस के साथ हजारों बच्चों के उच्च शिक्षा प्राप्त करने के सपने टूट रहे हैं। उन्होंने कहा कि सरकार ने साल 2015 -17 और 2016 -17 की स्कालरशिप राशी भी जारी नहीं की है।
हरपाल सिंह चीमा ने कहा सूबे में हर वर्ग सरकार से दुखी है और हर रोज़ धरने और प्रदर्शन हो रहे हैं। उन्होंने कहा कि कैप्टन सरकार झूठे वायदे कर सत्ता में आई थी परंतु अब अपने वायदे पूरे करने में असमर्थ साबित हो रही है। उन्होंने कहा कि गरीबों और दलितों को दी जाने वाली सभी सुविधाओं का बुरा हाल है और गरीब लोग राशन, पैंशन और अन्य सहूलतें से वंछित हो गए हैं।
केंद्रीय मंत्री और अकाली दल नेता हरसिमरत बादल पर बरसते चीमा ने कहा कि सूे में दलितों की दुर्गति के लिए केंद्र सरकार भी बराबर की जिम्मेदार है। उन्होंने कहा कि केंद्र सरकार द्वारा समय पर पोस्ट मैट्रिक स्कालरशिप का पैसा न भेजने और सूबा सरकार द्वारा उसे अन्य कामों के लिए ईस्तेमाल करना ही दलित विद्यार्थियों को वजीफे न मिलने का कारण है।
सूबा और केंद्र सरकार को चेतावनी देते कहा कि यदि गरीब और दलित विद्यार्थियों को उनके बनते हक न दिए गए तो आम आदमी पार्टी सरकार को घेरेगी। उन्होंने कहा कि आम आदमी पार्टी सूबे के दलित और गरीब लोगों की आवाज हमेशा उठाती रहेगी।


SUPPORT US BY SHARING