ਸੰਘਰਸ਼ ਕਰਨ ਵਾਲਿਆਂ ਲਈ ਸਰਕਾਰ ਆਪਣਾ ਰਹੀ ਨਵੇਂ ਹਥਕੰਡੇ

0
231
SUPPORT US BY SHARING

ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ’ਚ ਤਕਰੀਬਨ ਮਹੀਨੇ ਭਰ ਤੋਂ ਚੱਲ ਰਿਹਾ ਮੋਰਚਾ ਨਵੇਂ ਤੋਂ ਨਵੇਂ ਰੂਪ’ਚ ਸ਼ਾਮਿਲ ਹੋ ਰਿਹਾ ਹੈ। ਹੁਣ ਇਹ ਮੋਰਚਾ ਮਹਿਜ ਪਟਿਆਲੇ ਦੀ ਧਰਤੀ ਤੇ ਹੀ ਨਹੀਂ ਚੱਲ ਰਿਹਾ ਸਗੋਂ ਇਸ ਮੋਰਚੇ ਨੇ ਪਿੰਡਾਂ ਦੇ ਸਕੂਲਾਂ ਨੂੰ ਵੀ ਆਪਣੇ ਕਲਾਵੇ’ਚ ਲੈ ਲਿਆ ਹੈ। ਪਿੰਡਾਂ ਦੀਆਂ ਸੱਥਾਂ ਵੀ ਸਾਂਝੇ ਅਧਿਆਪਕ ਮੋਰਚੇ ਨਾਲ ਜੁੜਕੇ ਸੰਘਰਸ਼ ਦਾ ਅਖਾੜਾ ਬਣ ਹਕੂਮਤ ਨੂੰ ਕਰਾਰੇ ਹੱਥ ਵਿਖਾ ਰਹੀਆਂ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ ਨੇ ਸਾਂਝੇ ਅਧਿਆਪਕ ਮੋਰਚੇ ਦੇ ਸੰਘਰਸ਼ ਨਾਲ ਇੱਕਮੁੱਠਤਾ ਪ੍ਰਗਟਾਉਂਦਿਆਂ ਕੀਤਾ। ਭਾਵੇਂ ਕਿ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਸੰਘਰਸ਼ ਤਾਂ ਤਿੰਨ ਮਹੀਨੇ ਤੋਂ ਪੜਾਅਵਾਰ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦ ਪੰਜਾਬ ਦੇ ਲੋਕਾਂ ਨੂੰ  ਘਰ¸ਘਰ ਸਰਕਾਰੀ ਪੱਕੇ ਰੁਜਗਾਰ ਦੇਣ ਦਾ ਵਾਅਦਾ ਕਰਕੇ ਹਕੂਮਤੀ ਗੱਦੀ ਉੱਪਰ ਕਾਬਜ ਹੋਈ ਕੈਪਟਨ ਹਕੂਮਤ ਨੇ ਦਸ ਦਸ ਸਾਲ ਤੋਂ ਐਸ.ਐਸ.ਏ/ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ੪੨੩੦੦ ਰੁ. ਮਹੀਨਾਵਾਰ ਮਿਲਦੀ ਤਨਖਾਹ ਤੋਂ ੧੦੩੦੦  ਰੁ. ਦੀ ਮਾਮੂਲੀ ਉਜਰਤ ਉੱਪਰ ਰੈਗੂਲਰ ਕਰਨ ਦਾ ਅਧਿਆਪਕ ਵਿਰੋਧੀ ਫੈਸਲਾ ਲਿਆ ਸੀ।

ਦੋਵੇਂ ਆਗੂਆਂ ਕਿਹਾ ਕਿ ਇੱਕ ਪਾਸੇ ਅਧਿਆਪਕਾਂ ਦੀਆਂ ਤਨਖਾਹਾਂ ਉੱਪਰ ੬੫% ਤੱਕ ਦੀ ਕਟੌਤੀ ਕਰਕੇ ਉਨ•ਾਂ ਨੂੰ ਜਿੰਦਗੀ ਦੀਆਂ ਬੁਨਿਆਦੀ ਲੋੜਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਜਦ ਦੂਜੇ ਪਾਸੇ ਸਭ ਹੱਦਾਂ  ਪਾਰ ਕਰ ਛੜੱਪੇ ਮਾਰਕੇ ਵਧ ਰਹੀ ਮਹਿੰਗਾਈ ਨੇ ਆਮ ਲੋਕਾਈ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ। ਅਜਿਹੇ ਲੋਕ ਮੁਲਾਜਮ ਵਿਰੋਧੀ ਫੈਸਲੇ ਸਾਮਰਾਜੀਆਂ ਦੀ ਦਿਸ਼ਾ ਨਿਰਦੇਸ਼ਤ ਤਹਿਤ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੇ ਦੌਰ ਰਾਹੀਂ ਕੇਂਦਰੀ ਅਤੇ ਸੂਬਾਈ ਹਕੂਮਤਾਂ ਗੱਜ ਵੱਜ ਕੇ ਲਾਗੂ ਕਰ ਰਹੀਆਂ ਹਨ । ਅਜਿਹੇ ਲੋਕ ਵਿਰੋਧੀ ਫੈਸਲੇ ਲਾਗੂ ਕਰਨ ਵੇਲੇ  ਲੋਕ ਪੱਖੀ ਹੋਣ ਦਾ ਮੁਲੰਮਾ ਚਾੜਿਆ ਜਾ ਰਿਹਾ ਹੈ। ਇਸ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਥੱਲੇ ਸ਼ੁਰੂ ਹੋਏ ਸੰਘਰਸ਼ ਨੇ ਪੰਜਾਬ ਦੀ ਫਿਜਾ ਅੰਦਰ ਨਵੀਂ ਪਰਵਾਜ ਭਰੀ ਹੈ। ਵਿਸ਼ਾਲ ਹਮਾਇਤ ਕਾਰਨ ਹੀ ਅਧਿਆਪਕ ਅੰਦਰ ਮੁੱਅੱਤਲੀਆਂ/ਬਦਲੀਆਂ ਦੇ ਡਰ ਅਤੇ ਸਹਿਮ ਨਾਂ ਦੀ ਕੋਈ ਚੀਜ ਨਹੀਂ ਹੈ ਸਗੋਂ ਹੋਰ ਵੱਧ ਦ੍ਰਿੜਤਾ ਨਾਲ ਸੰਘਰਸ਼ ਦੇ ਮੈਦਾਨ’ਚ ਨਿੱਤਰੇ ਹੋਏ ਹਨ।

ਵੱਖੋ¸ਵੱਖ ਫਾਂਕਾਂ’ਚ ਖਿੰਡੀ ਪੁੰਡੀ ਅਧਿਆਪਕ ਲਹਿਰ ਨੇ ‘ਸਾਂਝਾ ਅਧਿਆਪਕ ਮੋਰਚਾ’ ਦੇ ਇੱਕ ਝੰਡੇ ਥੱਲੇ ਇਕੱਠੇ ਹੋਕੇ ਹਕੂਮਤੀ ਹਮਲੇ ਦਾ ਟਾਕਰਾ ਕਰਨ ਦੀ ਠਾਣੀ ਹੈ। ਇਸ ਸਾਂਝੇ ਅਧਿਆਪਕ ਮੋਰਚੇ ਦੇ ਹਕੀਕੀ ਸੰਘਰਸ਼ ਵੱਲ ਵੱਖ¸ਵੱਖ ਕਿਸਾਨ¸ਮਜਦੂਰ,ਨੌਜਵਾਨ,ਵਿਦਿਆਰਥੀ ਜਥੇਬੰਦੀਆਂ ਨੇ ਸੁਹਿਰਦਾ ਵਿਖਾਉਦਿਆਂ ਪਟਿਆਲੇ ਵਿਸ਼ਾਲ ਰੈਲੀ ਕਰਕੇ ਹਿੱਕ ਠੋਕਵਾ ਹਕੂਮਤੀ ਵਾਰ ਦਾ ਸੰਘਰਸ਼ ਰਾਹੀਂ ਟਾਕਰਾ ਕਰਨ ਦਾ ਜੋਰਦਾਰ ਸੱਦਾ ਦਿੱਤਾ ਹੈ। ਜਿਸ ਦੇ ਚੱਲਦਿਆਂ ਹੀ ਹਕੂਮਤੀ ਪਾਵਿਆਂ ਨੂੰ ਸੇਕ ਲੱਗਾ ਸੀ ਅਤੇ ਗੱਲਬਾਤ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਿਆ ਸੀ। ਪਰ ਹਕੂਮਤ ਬਲ ਅਤੇ ਛਲ ਦੀ ਨੀਤੀ ਦੀ ਬੇਦਰੇਗ ਵਰਤੋਂ ਕਰ ਰਹੀ ਹੈ।

लगभग एक महीने तक, चल रहे मोर्चा संयुक्त शिक्षक मोर्चा के मार्गदर्शन में है। अब यह मोर्चा केवल पटियाला की भूमि में नहीं चल रहा है, लेकिन इस मोर्चा ने गांवों के गांवों को भी उनके लाभ में ले लिया है। संघर्ष के क्षेत्र बनने के लिए संयुक्त शिक्षकों के मोर्चा द्वारा गांवों के तथ्यों का भी आयोजन किया जा रहा है।


SUPPORT US BY SHARING

LEAVE A REPLY

Please enter your comment!
Please enter your name here