ਹੱਦ ਦਰਜੇ ਦੇ ਨਿਰਦਈ ਹੋਏ ਕੈਪਟਨ ਤੇ ਮੋਦੀ – ਆਪ

19-Mar-28 06:06:53
0
452
SUPPORT US BY SHARING

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਕਿਸਾਨ, ਖੇਤ-ਮਜ਼ਦੂਰ ਆਤਮ ਹੱਤਿਆਵਾਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਤ੍ਰਾਸਦੀ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਨੌਜਵਾਨਾਂ ਪ੍ਰਤੀ ਹੱਦ ਦਰਜੇ ਦੇ ਨਿਰਦਈ ਸਾਬਤ ਹੋਏ ਹਨ, ਇੰਜ ਲੱਗ ਰਿਹਾ ਹੈ ਜਿਵੇਂ ਇਨ੍ਹਾਂ ਦੀ ਸੰਵੇਦਨਾ ਹੀ ਮਰ ਗਈ ਹੋਵੇ।
‘ਆਪ’ ਆਗੂਆਂ ਨੇ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਲੰਘ ਰਿਹਾ ਜਿਸ ਦਿਨ ਅਖ਼ਬਾਰਾਂ ਅਤੇ ਖ਼ਬਰਾਂ ਵਿੱਚ ਕਿਸਾਨ, ਖੇਤ-ਮਜ਼ਦੂਰਾਂ ਜਾਂ ਨਸ਼ੇ ਦੀ ਓਵਰ ਡੋਜ਼ ਨਾਲ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਨਾ ਛਪਦੀ ਹੋਵੇ, ਪ੍ਰੰਤੂ ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਅਧਿਕਾਰੀ ਜਾਂ ਨੁਮਾਇੰਦਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਕਾਰਨ ਅਤੇ ਹਾਲਾਤ ਦੀ ਦਸਤਾਵੇਜ਼ੀ ਪੜਚੋਲ ਤਾਂ ਦੂਰ ਦੀ ਗੱਲ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਫ਼ਰੀਦਕੋਟ ਦੇ ਪਿੰਡ ਮਿੱਡੂਮਾਨ ਦੇ 45 ਸਾਲਾ ਕਿਸਾਨ ਜਗਸੀਰ ਸਿੰਘ ਅਤੇ ਮਾਨਸਾ ਦੇ ਪਿੰਡ ਰੱਲਾ ਦੇ ਖੇਤ ਮਜ਼ਦੂਰ ਜੰਟਾ ਸਿੰਘ (45 ਸਾਲ) ਵੱਲੋਂ ਕੀਤੀ ਆਤਮ ਹੱਤਿਆ ਦੀਆਂ ਰਿਪੋਰਟਾਂ ਮੀਡੀਆ ਵਿੱਚ ਛਪੀਆਂ। ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਦਾ ਇੱਕ ਕਾਰਨ ਕਰਜ਼ਾ ਸੀ।

ਤਰਨਤਾਰਨ ਦੇ ਹੀ ਪਿੰਡ ਜੀਊਬਾਲਾ ਦੇ 40 ਸਾਲਾ ਸੁਖਵਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਜਦਕਿ ਬੀਤੇ ਕੱਲ੍ਹ ਵੀ ਨੌਸ਼ਹਿਰਾ ਬਹਾਦਰ (ਗੁਰਦਾਸਪੁਰ) ਦੇ ਸੰਦੀਪ ਸਿੰਘ ਸੈਣ, ਗੜ੍ਹਦੀਵਾਲਾ (ਫ਼ਿਰੋਜ਼ਪੁਰ) ਦੇ ਗੁਰਪ੍ਰੀਤ ਸਿੰਘ ਅਤੇ ਗੋਇੰਦਵਾਲ ਸਾਹਿਬ ਦੇ ਲਖਵਿੰਦਰ ਲੱਖੀ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤਾਂ ਬਾਰੇ ਰਿਪੋਰਟਾਂ ਜਨਤਕ ਹੋਈਆਂ ਸਨ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਿਸਾਨ, ਖੇਤ-ਮਜ਼ਦੂਰ ਆਤਮ ਹੱਤਿਆਵਾਂ ਅਤੇ ਨਸ਼ੇ ਨਾਲ ਮੌਤਾਂ ਦਾ ਉਪਲਬਧ ਅੰਕੜਾ ਵੀ ਮੀਡੀਆ ਰਿਪੋਰਟਾਂ ਜਾਂ ਸਥਾਨਕ ਲੋਕਾਂ ਕੋਲੋਂ ਮਿਲੀ ਜਾਣਕਾਰੀ ਤੱਕ ਹੀ ਸੀਮਤ ਹੈ, ਜਦਕਿ ਧਰਾਤਲ ਪੱਧਰ ਦੀ ਹਕੀਕਤ ਬਹੁਤ ਹੀ ਕੌੜੀ ਅਤੇ ਨਿਰਾਸ਼ਾਜਨਕ ਹੈ।

‘ਆਪ’ ਆਗੂਆਂ ਨੇ ਜਿੱਥੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵਾਅਦਾ ਖ਼ਿਲਾਫ਼ੀ ਕਰਨ ਬਦਲੇ ਆਗਾਮੀ ਵੋਟਾਂ ਵਿੱਚ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ, ਉੱਥੇ ਕਿਸਾਨ ਖੇਤ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ ਜਾਂ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਕੋਈ ਵੀ ਗ਼ਲਤ ਕਦਮ ਨਾ ਚੁੱਕਣ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ।

‘ਆਪ’ ਆਗੂਆਂ ਨੇ ਕਿਹਾ ਕਿ ਖੇਤੀ ਸੰਕਟ ਦੇ ਮੱਦੇਨਜ਼ਰ ਜੇਕਰ ਕੇਜਰੀਵਾਲ ਸਰਕਾਰ ਦਿੱਲੀ ਦੇ ਕਿਸਾਨਾਂ ਲਈ ਸਵਾਮੀਨਾਥਨ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਇਸ ਸੀਜ਼ਨ ਤੋਂ ਕਣਕ ਦਾ ਮੁੱਲ 2616 ਪ੍ਰਤੀ ਕੁਵਿੰਟਲ ਅਤੇ ਝੋਨੇ ਦੀ ਫ਼ਸਲ ਦਾ ਪ੍ਰਤੀ ਕਵਿੰਟਲ 2667 ਰੁਪਏ ਦੇ ਸਕਦੀ ਹੈ ਤਾਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਜਿਹਾ ਕਿਉਂ ਨਹੀਂ ਕਰ ਸਕਦੇ?

‘ਆਪ’ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਾਮੀਨਾਥਨ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਤੋਂ ਭੱਜੀ ਅਕਾਲੀ-ਭਾਜਪਾ ਗੱਠਜੋੜ ਵਾਲੀ ਮੋਦੀ ਸਰਕਾਰ ਨੂੰ ਵਾਅਦਾ ਖ਼ਿਲਾਫ਼ੀ ਕਰਨ ਦੀ ਸਜ਼ਾ ਇਨ੍ਹਾਂ ਚੋਣਾਂ ਵਿੱਚ ਜ਼ਰੂਰ ਦੇਣ।

आम आदमी पार्टी (आप) पंजाब ने पिछले कई दिनों से लगातार हो रही किसान, खेत-मजदूर आत्महत्याओं और नशे की ओवर डोज से नौजवानों की मौत पर गहरे दुख का प्रगटावा करते इस त्रासदी के लिए कैप्टन अमरिन्दर सिंह और नरिन्दर मोदी सरकारों को जिम्मेदार ठहराया है।

‘आप’ हैडक्वाटर द्वारा जारी बयान में पार्टी के किसान विंग के प्रधान और विधायक कुलतार सिंह संधवां और मुख्य प्रवक्ता और विधायक प्रो. बलजिन्दर कौर ने दोष लगाया कि चुनाव के अवसर पर बड़े-बड़े वायदे कर सत्ता में आए कैप्टन अमरिन्दर सिंह और प्रधान मंत्री नरिन्दर मोदी किसानों, खेत-मजदूरों और नौजवानों के प्रति हद से ज्यादा निर्दई साबित हुए हैं, ऐसे लग रहा है जैसे इन की संवेदना ही मर गई हो।
‘आप’ नेताओं ने कहा कि कोई भी दिन ऐसा नहीं गुजर रहा जिस दिन अखबारों और खबरों में किसान, खेत-मजदूरों या नशे की ओवर डोज के साथ किसी न किसी नौजवान की मौत की खबर न प्रकाशित होती हो, परंतु ओर भी दुख की बात यह है कि सरकार का कोई अधिकारी या नुमाइंदा इन पीडित परिवारों के साथ दुख व्यक्त करना भी जरूरी नहीं समझते, कारण और हालातों की दसतावेजी जांच करवाना तो दूर की बात है।

कुलतार सिंह संधवां ने बताया कि बुधवार को फरीदकोट के गांव मिड्डूमान के 45 वर्षिय किसान जगसीर सिंह और मानसा के गांव रल्ला के खेत मजदूर जंटा सिंह (45 वर्ष) की तरफ से आत्महत्या की रिपोर्टें मीडिया में प्रकाशित हुई है। किसान और खेत मजदूरों की तरफ से खुदकुशी का एक कारण कर्ज था।

तरनतारन के ही गांव जीऊबाला के 40 वर्षिया सुखविन्दर सिंह की नशे के टीके के ओवर डोज से मौत हो गई जबकि बीते दिन भी नौशहरा बहादुर (गुरदासपुर) के सन्दीप सिंह सैनी, गढ़दीवाला (फिरोजपुर) के गुरप्रीत सिंह और गोइन्दवाल साहिब के लखविन्दर लक्खी की नशे की ओवर डोज के साथ हुए मौत के बारे में रिपोर्टें जनतक हुई थी।

प्रो. बलजिन्दर कौर ने कहा कि किसान, खेत-मजदूर आत्महत्याओं और नशे के साथ हुई मौतों का उपलब्ध आंकड़ा भी मीडिया रिपोर्टों या स्थानीय लोगों के पास से मिली जानकारी तक ही सीमित है, जबकि जमीनी स्तर की हकीकत बहुत ही कड़वी और निराशाजनक है।

‘आप’ नेताओं ने जहां कांग्रेस की कैप्टन अमरिन्दर सिंह सरकार और केंद्र की नरिन्दर मोदी सरकार को वायदा खिलाफी करने के बदले आगामी चुनावों में इनको सबक सिखाने की अपील की, वहीं किसान खेत मजदूरों और नौजवानों से अपील की है कि वह कर्ज या बेरोजगारी से परेशान हो कर कोई भी गलत कदम न उठाएं और आम आदमी पार्टी का साथ दें।

‘आप’ नेताओं ने कहा कि खेती संकट के मद्देनजर यदि केजरीवाल सरकार दिल्ली के किसानों के लिए स्वामीनाथन सिफारशों के आधार पर इस सीजन से गेहूं का मूल्य 2616 प्रति क्विंटल और धान की फसल का प्रति क्विंटल 2667 रुपए दे सकती है तो पंजाब में कैप्टन अमरिन्दर सिंह ऐसा क्यों नहीं कर सकते?

‘आप’ नेताओं ने लोगों से अपील की है कि वह स्वामीनाथन सिफारशों को लागू करने से भागी अकाली -भाजपा गठजोड वाली मोदी सरकार को वायदा खिलाफी करने की सजा इन चुनाव में जरूर दें।

Aam Aadmi Party (AAP) has expressed its deep anguish over the preceding governments’ failure to take on the rising incidents of deaths due to farm distress and the youths dying of drug over doze. It has castigated the sleepy governments for confounding the problem.

AAP MLA and party’s Punjab Kisan Wing chief Kultar Singh Sandhwan and Talwandi Sabo MLA Prof Baljinder Kaur on Tuesday said that if official figures were to be believed, the state was passing through a critical phase with the over stressed farmers, already in debt trap, were shoved into taking the extreme step due to apathetic attitude of the government, peddling rosy dreams of a complete loan waiver, only to backtrack on the promise, leaving the hassled farmers to fend for themselves. He said the government should, taking a cue from the Delhi government, should implement the  recommendations of Justice Swaminathan Commission to address the farm distress.

The AAP leader said that the government in the saddle, like the previous Akali Dal government, had failed on all fronts, be it creating enough job opportunities under the ‘ghar ghar naukari’, addressing the issues and concerns of farmers, stamping out the menace of drugs, which had proved to be a mere ‘jhumla’ as nothing came about out of the narrative, they said.

Speaking about the menace of drugs, the AAP leader accused the former Akali Dal government of shoving the youth into drugs by offering a protective cover to the drug lords. He further said that it was the Akali Dal government which had introduced the cult of ‘mafia raj’ in the state. Even the ruling Congress government had done nothing to check the  open dance of death due to its laxity.

Professor Baljinder Kaur said that the galloping pace at which deaths due to drug over doze by the youths were taking place had sounded a clarion for the deaf dispensation. She said what was worrying was that the zombie drugs had spread its fangs over the younger girls both in the urban and rural packets of the state for which the governments were to be held solely responsible, citing a recent example of a 13-year-old girl from Rama Mandi in Bathinda district who was allegedly shoved into drugs by her seniors.

Expressing their serious concerns over the upsurge in such cases, Kaur said that the situation was for more alarming in the border districts of Gurdaspur, Ferozepore and Tarn Taran, where three youths had recently died of drug over doze.

She demanded that the Captain Amarinder Singh government should come out of its cozy confines and redeem its pledge to eliminate the menace of drugs (under oath) within weeks of assuming power in the state. She said if the government failed to stop the dance of death, AAP would go the whole hog to press it to break its slumber over the issue.


SUPPORT US BY SHARING